Why Gurmat Education Necessaryਗੁਰਮੁਖੀ -ਗੁਰੂ ਦੇ ਮੁਖ ਤੋਂ। ਗੁਰੂ ਸਾਹਿਬਾਨ ਨੇਂ ਗੁਰਬਾਣੀ ਗੁਰਮੁਖੀ ਵਿੱਚ ਲਿਖੀ। ਗੁਰਮੁਖੀ ਲਿਪੀ ਦੀ ਬਹੁਤ ਉੱਚੀ ਥਾਂ ਹੈ। ਸਿੱਖਾਂ ਦੇ ਜੁੱਗੋ-ਜੁੱਗ ਅਟੱਲ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਮੁਖੀ ਲਿਪੀ ਵਿੱਚ ਹੀ ਪ੍ਰਕਾਸ਼ਮਾਨ ਹਨ। ਕਈ ਲੋਕ ਕਹਿੰਦੇ ਹਨ ਕਿ ਅੰਗਰੇਜ਼ੀ ਵਿੱਚ ਉਲਥਾ ਕਰਕੇ ਵੀ ਗੁਰੂ ਗ੍ਰੰਥ ਸਾਹਿਬ ਪੜ੍ਹੇ ਜਾ ਸਕਦੇ ਹਨ। ਅੰਗਰੇਜ਼ੀ ਵਿੱਚ ਗੁਰੂ ਗ੍ਰੰਥ ਸਾਹਿਬ ਸਿਰਫ਼ ਪੜ੍ਹੇ ਹੀ ਜਾ ਸਕਦੇ ਹਨ, ਅੰਗਰੇਜ਼ੀ ਵਿੱਚ ਗੁਰੂ ਦੇ ਬੋਲ ਸੁਣੇ ਨਹੀਂ ਜਾ ਸਕਦੇ। ਜੇ ਕਰ ਅੰਗਰੇਜ਼ੀ ਹੀ ਕਾਫ਼ੀ ਹੁੰਦੀ ਤਾਂ ਅਪਣੇ ਗੋਰੇ ਭੈਣ ਭਰਾ ਗੁਰਮੁਖੀ ਕਿਉਂ ਸਿੱਖਦੇ? ਹਾਲੇ ਗੁਰੂ ਨਾਲ ਜੁੜਣ ਲਈ, ਰੂਹਾਨੀ ਰਿਸ਼ਤਾ ਬਨਾਉਣ ਲਈ ਗੁਰਮੁਖੀ ਦੀ ਮੁਹਾਰਤ ਲਾਜ਼ਮੀ ਹੈ। ਹਾਂ ਅੰਗਰੇਜ਼ੀ ਦੀ ਵਰਤੋਂ ਗੁਰਬਾਣੀ ਦੇ ਮਤਲਬ ਸਮਝਣ ਲਈ ਜ਼ਰੂਰੀ ਹੋ ਸਕਦੀ ਹੈ।

ਪੈਂਤੀ ਅੱਖਰੀ ਵਿੱਚ ਇਕਤਾਲੀ ਅੱਖਰ, ਨੌਂ ਮਾਤਰਾ, ਅਤੇ ਛੇ ਛੋਟੇ ਅੱਖਰ ਅਤੇ ਅਵਾਜ਼ ਬਦਲਣ ਵਾਲੇ ਚਿੰਨ ਹਨ, ਤੇ ਇੰਗਲਿਸ਼ ਵਿੱਚ ਸਿਰਫ਼ ੨੬ ਅੱਖਰ। ਬੱਚੇ ਅੰਗਰੇਜ਼ੀ ਦੇ ੨੬ ਅੱਖਰ ਸਿੱਖਣ ਲਈ ਕਿੰਡਰਗਾਰਟਨ ਵਿੱਚ ੧੮੦ ਦਿਨ ੫ ਘੰਟੇ ਲਈ ਰੋਜ਼ ਸਕੂਲ ਜਾਂਦੇ ਹਨ ਤਾਂ ਇਹਨਾਂ ੨੬ ਅੱਖਰਾਂ ਦੀ ਪਛਾਣ ਕਰਨੀ ਸਿੱਖਦੇ ਹਨ। ਪਰ ਇਹ ਗੁਰਮੁਖੀ ਦੇ ਪੈਂਤੀ ਅੱਖਰ ਸਾਲ ਵਿੱਚ ੩੦ ਐਤਵਾਰਾਂ ਵਾਲੇ ਦਿਨ, ਹਰ ਰੋਜ਼ ੪੫ ਮਿੰਟ ਪੜ੍ਹ ਕੇ ਹੀ ਸਿੱਖਣੇ ਹਨ।

ਪੰਜਾਬੀ ਬੋਲੀ ਦੀ ਸਮਝ ਤੋਂ ਬਿਨਾਂ ਪੰਜਾਬੀ ਦਾ ਗੀਤ, ਹਾਸਰਸ ਅਤੇ ਮੁਹਾਵਰਾ ਕਿਵੇਂ ਸਮਝ ਆਵੇਗਾ? ਚਰਖੇ, ਫੁਲਕਾਰੀਆਂ, ਸੱਗੀ ਫੁੱਲ, ਪਿੱਪਲ ਪੱਤੀਆਂ ਹੁਣ ਅਜਾਇਬ ਘਰਾਂ ਵਿੱਚ ਪਹੁੰਚ ਰਹੇ ਹਨ। ਤੁਸੀਂ ਜਾਣਦੇ ਹੋ ਕਿ ਅਜਾਇਬ ਘਰਾਂ ਵਿੱਚ ਉਹ ਹੀ ਚੀਜ਼ਾਂ ਰੱਖੀਆਂ ਜਾਂਦੀਆਂ ਹਨ ਜੋ ਕਿ ਖਤਮ ਹੋ ਗਈਆਂ ਹੋਣ ਜਾਂ ਖਤਮ ਹੋ ਰਹੀਆਂ ਹੋਣ। ਪੰਜਾਬੀ, ਗੁਰਮੁਖੀ ਅਤੇ ਸਿੱਖੀ ਸਾਡਾ ਵਿਰਸਾ ਹੈ, ਸਾਡੇ ਗੁਰੂਆਂ ਦਾ ਦਿੱਤਾ ਸਰਮਾਇਆ ਹੈ। ਆਪਾਂ ਪੰਜਾਬੀ ਵਿਰਸੇ, ਬੋਲੀ ਅਤੇ ਸਿੱਖੀ ਨੂੰ ਅਜਾਇਬ ਘਰਾਂ ਵਿੱਚ ਪਹੁੰਚਣ ਤੋਂ ਰੋਕਣਾ ਹੈ। ਇਸ ਨੂੰ ਸੰਭਾਲਣਾ ਸਾਡਾ ਫ਼ਰਜ ਹੈ।

ਜੇ ਕਰ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ, ਸਾਡੇ ਤੁਹਾਡੇ ਬੱਚੇ ਪੰਜਾਬੀ ਨਾਲੋਂ ਉੱਖੜ ਜਾਣਗੇ ਤਾਂ ਉਹ ਸਾਡੇ ਨਾਲੋਂ ਤਾਂ ਟੁੱਟ ਹੀ ਜਾਣਗੇ, ਉਹ ਗੁਰੂ ਗ੍ਰੰਥ ਸਾਹਿਬ ਨਾਲੋਂ ਵੀ ਟੁੱਟ ਜਾਣਗੇ, ਉਸ ਸਿੱਖੀ ਨਾਲੋਂ ਵੀ ਟੁੱਟ ਜਾਣਗੇ। ਜੇ ਕਰ ਅਸੀਂ ਆਪਣੇ ਬੱਚਿਆਂ ਨ ੂੰ ਗੁਰੂਬਾਣੀ ਅਤੇ ਗੁਰੂ ਨਾਨਕ ਦੇ ਤਿੰਨ ਸੁਨਹਿਰੀ ਅਸੂਲਾਂ ਦੀ ਸੁਗਾਤ ਦੇਣੀ ਹੈ, ਤਾਂ ਜ਼ਰੂਰੀ ਹੈ ਕਿ ਬੱਚਿਆਂ ਨੂੰ ਪੰਜਾਬੀ ਅਤੇ ਗੁਰਮਤਿ ਦੀ ਸਮਝ ਹੋਣੀ ਚਾਹੀਦੀ ਹੈ।

ਇਸ ਟੀਚੇ ਨੂੰ ਮੁੱਖ ਰੱਖ ਕੇ ਅਸੀਂ ਸਟੈੱਪਿੰਗ ਸਟੋਨਜ਼ ਪੀ ਐਸ ਐਲ ਕਿਤਾਬਾਂ ਦਾ ਨਿਰਮਾਣ ਕੀਤਾ ਹੈ ਤਾਂ ਕਿ ਆਪ ਜੀ ਦਾ ਕੰਮ ਸੁਖਾਲਾ ਹੋ ਸਕੇ।

Why is Gurmukhi, Punjabi and Gurmat Education Necessary? Gurmukhi- from Guru’s Mouth. Guru Sahib wrote Bani in Gurmukhi script. So Gurmukhi script has a significantly high place in for us Sikhs. Sri Guru Granth Sahib Ji is written in Gurmukhi script. Some people believe that we can read Sri Guru Granth Sahib in English translation. Yes, we can read, but we cannot hear Guru Ji talking to us in their language. If such was the case, why would our converted Sikhs learn Gurmukhi and Punjabi? We need mastery of Gumukhi to develop a divine relationship with the Guru. We may use English to understand the meanings of Gurbani but not to read it. The Gurmukhi Alphabet or the Penty Akhri as we call it has 41 letters, nine vowel symbols and 6 sound modifiers and half letters, and English has only 26 letters. Children attend school for 180 days, 5 hours a day to learn these 26 letters in Kindergarten. But we have this monumental task of teaching little children the 41 letters within 30 Sundays in the year and that also with only 45 minutes instruction on each Sunday. The knowledge of Punjabi language is important to understand the songs, the idioms, and the jokes that represent the Punjabi culture. The spinning wheel, the Saggi Phull and Pippal Pattiaan are already in our museums. You know what ends up in museums? The things that are not in use in everyday life. Punjabi, Gurmukhi and Sikhi is our heritage, it is the treasure that Gurus gave us. We have to prevent the Punjabi culture, the language and Sikhi from ending up in the museums. This is our duty. If our next generations, our and your children, get separated from Punjabi language and culture, they will break away from us, they will drift away from the Guru and they will lose their roots in Sikhi. The consequences will be catastrophic. If we want our children to accept these gifts of Gurbani and the Three Golden Rules, it is absolutely necessary that they learn Gurmukhi, Punjabi and understand Gurmat and Sikhi. It is with this goal in mind that we have created Stepping Stones Punjabi as a Second Language (PSL) Instructional Resources.

Copyright © All Rights Reserved by Tej Publishing House